Punjabi
ਲੀਗਲ ਏਡ ਓਨਟੈਰੀਓ (Legal Aid Ontario)
ਲੀਗਲ ਏਡ ਓਨਟੈਰੀਓ (LAO) ਕਾਨੂੰਨ ਦੇ ਵੱਖ-ਵੱਖ ਖੇਤਰਾਂ ਵਿੱਚ ਵਿੱਤੀ ਤੌਰ ‘ਤੇ ਯੋਗ ਘੱਟ ਆਮਦਨ ਵਾਲੇ ਓਨਟੈਰੀਓ ਵਾਸੀਆਂ ਨੂੰ ਅੰਗਰੇਜ਼ੀ ਅਤੇ ਫ੍ਰੈਂਚ ਅਤੇ ਹੋਰ ਭਾਸ਼ਾਵਾਂ (ਮੁਫ਼ਤ ਵਿਆਖਿਆ ਰਾਹੀਂ) ਵਿੱਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਦਾ ਹੈ।
ਅਪਰਾਧਿਕ ਕਾਨੂੰਨੀ ਮੁੱਦੇ
ਕੀ ਤੁਹਾਡੇ ਖਿਲਾਫ਼ ਐਸੇ ਜੁਰਮ ਦਾ ਚਾਰਜ ਲੱਗਿਆ ਹੈ ਜੋ ਤੁਹਾਨੂੰ ਜੇਲ੍ਹ ਭੇਜ ਸਕਦਾ ਹੈ? ਵਕੀਲ ਤੋਂ ਬਿਨਾਂ ਅਦਾਲਤ ਜਾ ਰਹੇ ਹੋ? ਯੂਥ ਕ੍ਰਿਮੀਨਲ ਜਸਟਿਸ ਐਕਟ (Youth Criminal Justice Act) ਅਧੀਨ ਚਾਰਜ ਹੋਏ ਹੋ?
ਘਰੇਲੂ ਹਿੰਸਾ
ਦੁਰਵਿਵਹਾਰ ਕਦੇ ਵੀ ਠੀਕ ਨਹੀਂ ਹੁੰਦਾ। ਜੇਕਰ ਤੁਸੀਂ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੇ ਹੋ, ਤਾਂ ਅਸੀਂ ਤੁਹਾਨੂੰ ਕਾਨੂੰਨੀ ਸਲਾਹ ਜਾਂ ਪ੍ਰਤੀਨਿਧਤਾ ਪ੍ਰਦਾਨ ਕਰਨ ਦੇ ਯੋਗ ਹੋ ਸਕਦੇ ਹਾਂ।
ਪਰਿਵਾਰਕ ਕਾਨੂੰਨੀ ਮੁੱਦੇ
ਕੀ ਤੁਸੀਂ ਆਪਣੇ ਸਾਥੀ ਤੋਂ ਵੱਖ ਹੋਣਾ ਚਾਹੁੰਦੇ ਹੋ? ਕੀ ਤੁਹਾਨੂੰ ਨਿਰਣਾ ਲੈਣ ਦੀ ਜ਼ਿੰਮੇਵਾਰੀ, ਸਹਾਇਤਾ ਜਾਂ ਪੇਰੈਂਟਿੰਗ ਸਮੇਂ/ਸੰਪਰਕ ਬਾਰੇ ਫੈਸਲਾ ਕਰਨ ਦੀ ਲੋੜ ਹੈ?
ਮਾਨਸਿਕ ਸਿਹਤ ਸੰਬੰਧੀ ਕਾਨੂੰਨੀ ਮੁੱਦੇ
ਮਾਨਸਿਕ ਸਿਹਤ ਸੁਣਵਾਈ ਜਾਂ ਅਪੀਲ ਲਈ ਕਾਨੂੰਨੀ ਮਦਦ ਦੀ ਲੋੜ ਹੈ? ਕੀ ਤੁਹਾਨੂੰ ਕਿਸੇ ਮਾਨਸਿਕ ਸਿਹਤ ਸਹੂਲਤ ਵਿੱਚ ਰੱਖਿਆ ਗਿਆ ਹੈ?
ਸ਼ਰਨਾਰਥੀ ਅਤੇ ਇਮੀਗ੍ਰੇਸ਼ਨ ਕਾਨੂੰਨੀ ਮੁੱਦੇ
ਕੀ ਤੁਸੀਂ ਸ਼ਰਨਾਰਥੀ ਸਥਿਤੀ ਲਈ ਅਰਜ਼ੀ ਦੇਣਾ ਚਾਹੁੰਦੇ ਹੋ? ਕੀ ਤੁਹਾਨੂੰ ਆਪਣਾ ਬੇਸਿਜ਼ ਆਫ ਕਲੇਮ (Basis of Claim) ਫਾਰਮ ਭਰਨ ਵਿੱਚ ਮਦਦ ਦੀ ਲੋੜ ਹੈ? ਕੀ ਤੁਹਾਡਾ ਸ਼ਰਨਾਰਥੀ ਦਾਅਵਾ ਰੱਦ ਕਰ ਦਿੱਤਾ ਗਿਆ ਸੀ?
ਲੀਗਲ ਕਲੀਨਿਕ
ਕੀ ਤੁਹਾਨੂੰ ਓਨਟੈਰੀਓ ਵਰਕਸ (Ontario Works) ਜਾਂ ਓਨਟੈਰੀਓ ਡਿਸਏਬਿਲਟੀ ਸਪੋਰਟ (Ontario Disability Support) ਤੋਂ ਇਨਕਾਰ ਕੀਤਾ ਗਿਆ ਸੀ? ਪੈਨਸ਼ਨ ਵਰਗੀ ਆਮਦਨ ਸਹਾਇਤਾ ਲਈ ਮਦਦ ਦੀ ਲੋੜ ਹੈ? ਘਰੋਂ ਕੱਢਿਆ ਜਾ ਰਿਹਾ ਹੈ? ਕਮਿਊਨਿਟੀ ਅਤੇ ਸਪੈਸ਼ਲਿਟੀ ਲੀਗਲ ਕਲੀਨਿਕ ਆਪਣੇ ਸਥਾਨਕ ਭਾਈਚਾਰਿਆਂ ਨੂੰ ਕਈ ਤਰ੍ਹਾਂ ਦੀਆਂ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦੇ ਹਨ। ਉਹ ਸੁਤੰਤਰ ਹਨ ਅਤੇ LAO ਦੁਆਰਾ ਫੰਡ ਪ੍ਰਾਪਤ ਕਰਦੇ ਹਨ।
ਤੁਹਾਡੇ ਕੇਸ ਅਤੇ ਤੁਹਾਡੀ ਵਿੱਤੀ ਸਥਿਤੀ ਦੇ ਆਧਾਰ ‘ਤੇ, ਅਸੀਂ ਤੁਹਾਨੂੰ ਇਹ ਪ੍ਰਦਾਨ ਕਰ ਸਕਦੇ ਹਾਂ:
- ਫ਼ੋਨ ਰਾਹੀਂ ਲੀਗਲ ਏਡ ਦੀ ਜਾਣਕਾਰੀ ਅਤੇ ਸੇਵਾਵਾਂ। ਇਹ ਸੇਵਾਵਾਂ ਬਹੁ-ਭਾਸ਼ਾਈ (ਦੁਭਾਸ਼ੀਏ ਰਾਹੀਂ), ਗੁਪਤ ਅਤੇ ਨਿਰਪੱਖ ਹਨ।
- ਇੱਕ ਸਰਟੀਫਿਕੇਟ ਜੋ ਇੱਕ ਪ੍ਰਾਈਵੇਟ ਵਕੀਲ ਦੀ ਲਾਗਤ ਨੂੰ ਕਵਰ ਕਰਦਾ ਹੈ ਜੋ ਕੁਝ ਘੰਟਿਆਂ ਲਈ ਲੀਗਲ ਏਡ ਦਾ ਕੰਮ ਸਵੀਕਾਰ ਕਰਦਾ ਹੈ।
- ਇੱਕ ਡਿਊਟੀ ਕਾਊਂਸਲ ਵਕੀਲ ਜੋ ਤੁਹਾਡੀ ਅਦਾਲਤ ਵਿੱਚ ਪੇਸ਼ੀ ਵਾਲੇ ਦਿਨ ਮੁਫ਼ਤ ਵਿੱਚ ਤੁਹਾਡੀ ਮਦਦ ਕਰਦਾ ਹੈ।
- ਆਮ ਸਲਾਹ ਜੋ ਤੁਹਾਡੇ ਕੇਸ ਅਤੇ ਓਨਟੈਰੀਓ ਕਾਨੂੰਨੀ ਪ੍ਰਣਾਲੀ ਨੂੰ ਨੈਵੀਗੇਟ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ।
ਮੈਨੂੰ ਲੀਗਲ ਏਡ ਸਹਾਇਤਾ ਕਿਵੇਂ ਮਿਲ ਸਕਦੀ ਹੈ?
ਫ਼ੋਨ ਰਾਹੀਂ
ਜੇਕਰ ਤੁਹਾਨੂੰ ਸਾਡੇ ਨਾਲ ਗੱਲਬਾਤ ਕਰਦੇ ਸਮੇਂ ਆਪਣੀ ਭਾਸ਼ਾ ਲਈ ਦੁਭਾਸ਼ੀਏ ਦੀ ਲੋੜ ਹੈ, ਤਾਂ ਸਾਨੂੰ ਤੁਰੰਤ ਦੱਸੋ ਅਤੇ ਅਸੀਂ ਤੁਹਾਨੂੰ ਮੁਫ਼ਤ ਵਿੱਚ ਦੁਭਾਸ਼ੀਆ ਦੇਵਾਂਗੇ। ਅਰਜ਼ੀ ਦੇਣ ਅਤੇ ਜਾਣਕਾਰੀ ਲਈ, ਸਾਨੂੰ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 5 ਵਜੇ (EST) ਤੱਕ ਕਾਲ ਕਰੋ। 416-979-1446 (ਗ੍ਰੇਟਰ ਟੋਰਾਂਟੋ ਏਰੀਆ), 1-800-668-8258 (ਟੋਲ-ਫ੍ਰੀ)।
ਵਿਅਕਤੀਗਤ ਤੌਰ ‘ਤੇ
ਕਿਸੇ ਦਫ਼ਤਰ ਜਾਣ ਤੋਂ ਪਹਿਲਾਂ ਸਾਨੂੰ ਕਾਲ ਕਰੋ। ਵਿਅਕਤੀਗਤ ਤੌਰ ‘ਤੇ ਮਦਦ ਇਹਨਾਂ ਤੋਂ ਉਪਲਬਧ ਹੈ: ਜੇਕਰ ਤੁਸੀਂ ਕਿਸੇ ਸੁਧਾਰਾਤਮਕ ਸਹੂਲਤ ਵਿੱਚ ਹੋ, ਜਿਸ ਵਿੱਚ ਜੇਲ੍ਹ ਜਾਂ ਨਜ਼ਰਬੰਦੀ ਕੇਂਦਰ ਸ਼ਾਮਲ ਹੈ, ਤਾਂ ਇੱਕ ਲੀਗਲ ਏਡ ਕਰਮਚਾਰੀ ਤੋਂ। ਜੇਕਰ ਤੁਸੀਂ ਹਸਪਤਾਲ ਵਿੱਚ ਹੋ, ਤਾਂ ਮਰੀਜ਼ ਐਡਵੋਕੇਟ ਜਾਂ ਅਧਿਕਾਰਾਂ ਦਾ ਸਲਾਹਕਾਰ ਤੇਂ। ਇੱਕ ਵਕੀਲ ਤੋਂ, ਜੇਕਰ ਤੁਸੀਂ ਹਿਰਾਸਤ ਤੋਂ ਬਾਹਰ ਹੋ ਅਤੇ ਕਿਸੇ ਅਪਰਾਧਿਕ ਮਾਮਲੇ ਵਿੱਚ ਲੀਗਲ ਏਡ ਲਈ ਅਰਜ਼ੀ ਦੇ ਰਹੇ ਹੋ।
ਔਨਲਾਈਨ ਅਪਲਾਈ ਕਰੋ
ਸੰਭਵ ਹੈ ਤੁਸੀਂ ਸਾਡੇ ਕਲਾਇੰਟ ਪੋਰਟਲ (Client Portal) ਰਾਹੀਂ ਔਨਲਾਈਨ ਅਪਲਾਈ ਕਰ ਸਕੋ।
ਸਰਵਿਸ ਫਾਈਂਡਰ
ਤੁਹਾਡੇ ਕਾਨੂੰਨੀ ਮਾਮਲੇ ਲਈ ਸਹੀ ਸੇਵਾਵਾਂ ਅਤੇ ਸਰੋਤਾਂ ਨੂੰ ਸਿਰਫ਼ ਕੁਝ ਕਲਿਕਾਂ ਵਿੱਚ ਲੱਭਣ ਵਿੱਚ ਮਦਦ ਕਰਦਾ ਹੈ। ਸਰਵਿਸ ਫਾਈਂਡਰ (Service Finder) ‘ਤੇ ਜਾਓ
ਆਪਣੀ ਪਸੰਦ ਦੀ ਭਾਸ਼ਾ ਵਿੱਚ ਸ਼ਿਕਾਇਤ ਕਿਵੇਂ ਕਰਨੀ ਹੈ
- ਕੀ ਤੁਸੀਂ ਲੀਗਲ ਏਡ ਓਨਟੈਰੀਓ (Legal Aid Ontario) ਜਾਂ ਕਿਸੇ ਲੀਗਲ ਏਡ ਵਕੀਲ ਤੋਂ ਨਾਖੁਸ਼ ਹੋ?
- ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਸਾਡੀਆਂ ਸੇਵਾਵਾਂ ਪ੍ਰਾਪਤ ਕਰਦਾ ਹੈ ਪਰ ਉਸਨੂੰ ਨਹੀਂ ਮਿਲਣੀਆਂ ਚਾਹੀਦੀਆਂ?
- ਕੀ ਤੁਹਾਨੂੰ ਸਾਡੀ ਸੇਵਾ ਦਾ ਵਧੀਆ ਅਨੁਭਵ ਹੋਇਆ ਹੈ?
ਜੇਕਰ ਅਜਿਹਾ ਹੈ, ਤਾਂ ਤੁਸੀਂ ਸਾਡੇ ਸ਼ਿਕਾਇਤ ਵਿਭਾਗ ਨਾਲ 416-204-7104 ਜਾਂ 1-866-874-9786 ‘ਤੇ ਫ਼ੋਨ ਕਰਕੇ, ਜਾਂ complaints@lao.on.ca ‘ਤੇ ਈਮੇਲ ਕਰਕੇ ਸੰਪਰਕ ਕਰ ਸਕਦੇ ਹੋ ਅਤੇ ਸਾਨੂੰ ਦੱਸ ਸਕਦੇ ਹੋ ਕਿ ਸਾਡੇ ਨਾਲ ਗੱਲਬਾਤ ਕਰਦੇ ਸਮੇਂ ਤੁਹਾਨੂੰ ਆਪਣੀ ਭਾਸ਼ਾ ਲਈ ਦੁਭਾਸ਼ੀਏ ਦੀ